ਨਤੀਜਾ ਰਿਹਾ ਸ਼ਾਨਦਾਰ

ਕੈਪਸ਼ਨ – ਦਸ਼ਮੇਸ਼ ਡੇ ਬੋਰਡਿੰਗ ਸਕੂਲ ਸ਼ਾਮਚੁਰਾਸੀ ਦੀਆਂ ਹੋਣਹਾਰ ਵਿਦਿਆਰਥਣਾਂ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਦਸ਼ਮੇਸ਼ ਡੇ ਬੋਰਡਿੰਗ ਸਕੂਲ ਸ਼ਾਮਚੁਰਾਸੀ ਦੇ ਸਕੂਲ ਪ੍ਰਬੰਧਕ ਜੀ ਕੇ ਧਾਮੀ, ਰਾਧਾ ਰਾਣੀ ਅਤੇ ਪਿ੍ਰੰ. ਬਲਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ। ਇਸ ਨਤੀਜੇ ਵਿਚ ਗੁਰਪ੍ਰੀਤ ਕੌਰ ਨੇ 88%, ਰਾਜਵਿੰਦਰ ਕੌਰ ਨੇ 87% ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਕਤ ਵਿਦਿਆਰਥਣਾਂ ਦਾ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।