ਬੰਗੜ, ਵਾਹਦ ਅਤੇ ਝਿੰਮ ਗੋਤ ਦਾ ਮੇਲਾ 19 ਨੂੰ

ਸ਼ਾਮਚੁਰਾਸੀ, (ਚੁੰਬਰ) – ਬੰਗੜ, ਵਾਹਦ ਅਤੇ ਝਿੰਮ ਗੋਤ ਦੇ ਜਠੇਰਿਆਂ ਦੇ ਸਲਾਨਾ ਜੋੜ ਮੇਲੇ 19 ਮਈ ਨੂੰ ਸ਼ਰਧਾ ਤੇ ਧੂਮਧਾਮ ਨਾਲ ਵੱਖ-ਵੱਖ ਸਥਾਨਾਂ ਤੇ ਮਨਾਏ ਜਾ ਰਹੇ ਹਨ। ਇੰਨ੍ਹਾਂ ਵੱਖ-ਵੱਖ ਜਠੇਰਿਆਂ ਦੀ ਕਮੇਟੀਆਂ ਦੇ ਪ੍ਰਬੰਧਕਾਂ ਜਿੰਨ੍ਹਾਂ ਵਿਚ ਬੰਗੜ ਭਾਈਚਾਰੇ ਦੇ ਬੁਲਾਰੇ ਗੁਰਬਚਨ ਬੰਗੜ ਨੇ ਦੱਸਿਆ ਕਿ ਬੰਗੜ ਗੋਤ ਦਾ ਮੇਲਾ 19 ਮਈ ਨੂੰ ਬੋਹਣਪੱਟੀ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ। ਜਿੱਥੇ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਨਿਸ਼ਾਨ ਸਾਹਿਬ ਦੀ ਰਸਮ ਨੂੰ ਅਦਾ ਕੀਤਾ ਜਾਵੇਗਾ। ਝਿੰਮ ਗੋਤ ਜਠੇਰੇ ਕਮੇਟੀ ਦੇ ਬੁਲਾਰੇ ਮੋਹਣ ਲਾਲ ਝਿੰਮ ਕਠਾਰ ਨੇ ਦੱਸਿਆ ਕਿ ਝਿੰਮ ਗੋਤ ਦੇ ਜਠੇਰਿਆਂ ਦਾ ਮੇਲਾ 19 ਮਈ ਨੂੰ ਕਠਾਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾਵੇਗਾ। ਜਿੱਥੇ ਵੱਖ-ਵੱਖ ਗਾਇਕ ਪਾਰਟੀਆਂ ਧਾਰਮਿਕ ਗੀਤ ਸੰਗੀਤ ਪੇਸ਼ ਕਰਨਗੀਆਂ। ਇਸ ਤਰ੍ਹਾਂ ਹੀ ਵਾਹਦ ਗੋਤ ਜਠੇਰਿਆਂ ਦਾ ਮੇਲਾ ਪ੍ਰਬੰਧਕ ਲਸ਼ਕਰ ਸਿੰਘ ਮੁਤਾਬਿਕ 19 ਮਈ ਨੂੰ ਪਿੰਡ ਵਾਹਦਾਂ ਨੇੜੇ ਸ਼ਾਮਚੁਰਾਸੀ ਵਿਖੇ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਤਰ੍ਹਾਂ ਪਿੰਡ ਬਡਾਲਾ ਮਾਹੀ ਵਿਖੇ ਸੰਤ ਗੁਰਬਚਨ ਦਾਸ ਜੀ ਦੀ ਕੁਟੀਆ ਦਰਬਾਰ ਵਿਖੇ ਸਲਾਨਾ ਜੋੜ ਮੇਲਾ 19 ਮਈ ਨੂੰ ਮਨਾਇਆ ਜਾਵੇਗਾ।