ਮਿਸ਼ਨਰੀ ਨਾਟਕਾਂ ਦੀ ਕੋਰੀਓਗ੍ਰਾਫੀ ਨੇ ਰਹਿਬਰਾਂ ਦੇ ਇਤਿਹਾਸ ਨਾਲ ਹਾਜ਼ਰੀਨ ਨੂੰ ਜੋੜਿਆ

ਕੈਪਸ਼ਨ – ਪਿੰਡ ਮੰਡਿਆਲਾਂ ਵਿਚ ਡਾ. ਅੰਬੇਡਕਰ ਜੀ ਦੇ ਮਨਾਏ ਗਏ ਜਨਮ ਦਿਹਾੜੇ ਦੀਆਂ ਝਲਕੀਆਂ। (ਫੋਟੋ: ਚੁੰਬਰ)
ਨਸਰਾਲਾ/ਸ਼ਾਮਚੁਰਾਸੀ, (ਚੁੰਬਰ) — ਪਿੰਡ ਮੰਡਿਆਲਾਂ ਵਿਖੇ ਸਮੁੱਚੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਵਸ ਸਬੰਧੀ ਸਮਾਗਮ ਅਤੇ ਨਾਟਕ ਮੇਲਾ ਸ਼ਾਮੀ 7 ਵਜੇ ਤੋਂ 11 ਵਜੇ ਤੱਕ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਕੋਰੀਓਗ੍ਰਾਫੀ ਪੇਸ਼ ਕਰਕੇ ਹਾਜ਼ਰੀਨ ਸਾਥੀਆਂ ਵਿਚ ਡਾ. ਅੰਬੇਡਕਰ ਜੀ ਦੀ ਜੀਵਨ ਵਿਚਾਰਧਾਰਾ ਨੂੰ ਪ੍ਰਦਰਸ਼ਿਤ ਕੀਤਾ। ਇਸ ਤੋਂ ਪਹਿਲਾਂ ਮਿਸ਼ਨਰੀ ਗਾਇਕਾਂ ਵਲੋਂ ਮਿਸ਼ਨਰੀ ਗੀਤਾਂ ਨਾਲ ਹਾਜ਼ਰੀਨ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸ਼ਰਸ਼ਾਰ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸ਼੍ਰੀ ਖੁਸ਼ੀ ਰਾਮ, ਇੰਜੀ. ਮਹਿੰਦਰ ਸਿੰਘ ਸੰਧਰ, ਨਿਸ਼ਾਨ ਚੌਧਰੀ ਕਾਂਟੀਆਂ, ਅਸ਼ੋਕ ਚੁੰਬਰ ਚੁਖਿਆਰਾ, ਅਵਤਾਰ ਬਸਰਾ ਜਨਰਲ ਸਕੱਤਰ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ, ਹੈਪੀ ਫੰਬੀਆਂ, ਤਰਸੇਮ ਮੰਡਿਆਲਾਂ ਨੇ ਵੀ ਸੰਬੋਧਨ ਕਰਦਿਆਂ ਬਾਬਾ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਸਭ ਸਾਥੀਆਂ ਨੂੰ ਪ੍ਰੇਰਨਾ ਲੈਣ ਦੀ ਹਾਜ਼ਰੀਨ ਨੂੰ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਸੰਤੋਖ ਰਮਲਾ, ਮਨਜੀਤ ਬੰਗੜ ਰਹਿਸੀਵਾਲ, ਬਾਬਾ ਨਿਰਮਲ ਸਿੰਘ ਢੈਹਾ, ਬਖਸ਼ੀਸ਼ ਸਿੰਘ ਸਾਬਕਾ ਸਰਪੰਚ ਬਾਦੋਵਾਲ, ਤਰਸੇਮ ਸਿੰਘ ਬਾਦੋਵਾਲ, ਜਗਤਾਰ ਸਿੰਘ ਡੈਨੀ, ਗੁਰਪਾਲ ਸਿੰਘ ਸ਼ਾਮਚੁਰਾਸੀ, ਰਵਿੰਦਰ ਕੁਮਾਰ ਬਿੱਲੂੁ, ਹੈਪੀ ਬਾਦੋਵਾਲ, ਸ਼ਿੰਦਰਪਾਲ ਅਜੜਾਮ, ਐਂਕਰ ਦਿਨੇਸ਼, ਡਾ. ਜੱਸੀ ਰੰਧਾਵਾ ਬਰੋਟਾ, ਰਾਣਾ, ਰਕੇਸ਼ ਕੁਮਾਰ ਸਮੇਤ ਕਈ ਹੋਰ ਹਾਜ਼ਰ ਸਨ। ਆਖਿਰ ਵਿਚ ਮੁੱਖ ਬੁਲਾਰਿਆਂ ਅਤੇ ਕਲਾਕਾਰਾਂ ਦੀ ਟੀਮ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।